Couplets from Heer in Punjabi 1-3

Avval hamad khudaye da virj kije, ishq kita su jagg da mool mian..
Pehlon aap hi rabb ne ishq kita, te maashook hai nabi rasool mian..
Ishq peer fakeer da martba ee, mard ishq da bhlaa ranjool mian…
khile tinnan de baag kabool andar, jinnan keeta hai ishq kabool mian…

ਅਵ੍ਵਲ  ਹਮਦ ਖੁਦਾਏ  ਦਾ  ਵਿਰਜ  ਕੀਜੇ , ਇਸ਼ਕ਼  ਕੀਤਾ  ਸੁ  ਜੱਗ  ਦਾ  ਮੂਲ  ਮਿਆਂ ..
ਪਹਲੋੰ  ਆਪ  ਹੀ  ਰੱਬ  ਨੇ  ਇਸ਼ਕ਼  ਕੀਤਾ , ਤੇ  ਮਾਸ਼ੂਕ  ਹੈ  ਨਬੀ  ਰਸੂਲ  ਮਿਆਂ ..
ਇਸ਼ਕ਼  ਪੀਰ  ਫ਼ਕੀਰ  ਦਾ  ਮਰ੍ਤਬਾ  ਈ , ਮਾਰਦ  ਇਸ਼ਕ਼  ਦਾ  ਭਲਾ  ਰੰਜੂਲ  ਮਿਆਂ …
ਖਿਲੇ  ਤਿੰਨਾਂ  ਦੇ  ਬਾਗ  ਕਬੂਲ  ਅੰਦਰ , ਜਿੰਨਾਂ  ਕੀਤਾ  ਹੈ  ਇਸ਼ਕ਼  ਕਬੂਲ  ਮਿਆਂ …             ||1||

Dooji nayat rasool maqbool wali, jainde haq nazool lon laak kita…
Khaki aakh ke martba barha ditta, sabh khalak de aib been paak kita..
Sarvar hoyke auleean ambian da, agge haq de aap nu khaak kita..
kare ummati ummati roz mehsar, khushi chadh ke jiyu gumnaak kita..            

ਦੂਜੀ  ਨਾਅਤ  ਰਸੂਲ  ਮਕ਼ਬੂਲ  ਵਾਲੀ , ਜਿੰਦੇ  ਹਕ਼  ਨਾਜੂਲ  ਲੋਂ  ਲਾਕ  ਕੀਤਾ …
ਖਾਕੀ  ਆਖ  ਕੇ   ਮਰਤਬਾ  ਬੜਾ  ਦਿੱਤਾ , ਸਭ  ਖਾਲਕ  ਦੇ  ਐਬ  ਬੀਂ ਪਾਕ  ਕੀਤਾ ..
ਸਰਵਰ  ਹੋਯ੍ਕੇ  ਔਲੀਆਂ  ਅੰਬੀਆਂ   ਦਾ , ਅੱਗੇ  ਹਕ਼  ਦੇ  ਆਪ  ਨੂ  ਖਾਕ  ਕੀਤਾ ..
ਕਰੇ  ਉਮ੍ਮਾਤੀ  ਉਮ੍ਮਾਤੀ  ਰੋਜ਼  ਮੇਹ੍ਸਾਰ , ਖੁਸ਼ੀ  ਚੜ੍ਹ  ਕੇ  ਜਿਯੁ  ਗੁਮ੍ਨਾਕ  ਕੀਤਾ ..             ||2||

Chaare yaar rasool de chaar gohar sabbe ik thin ikk charhandrhe ne..
abu bakar, te umar, usmaan ali, aapo aapne gunin suhandrhe ne..
jinahn sidak yakeen tehkeek kita, rah rabb de sees vikandrhe ne ..
shonk chhadh ke jihna jhuhd kita, wah wah oh rabb de bandrhe  ne..

ਚਾਰੇ  ਯਾਰ  ਰਸੂਲ  ਦੇ  ਚਾਰ  ਗੋਹਰ   ਸੱਭੇ  ਇਕ  ਥੀਂ  ਇੱਕ  ਚੜ੍ਹੰਦੜੇ  ਨੇ ..
ਅਬੂ  ਬਕਰ , ਤੇ  ਉਮਰ , ਉਸਮਾਨ  ਅਲੀ , ਆਪੋ  ਆਪਨੇ  ਗੁਣੀਂ ਚੜ੍ਹੰਦੜੇ ਨੇ ..
ਜਿਨ੍ਹਾਂ  ਸਿਦਕ  ਯਕੀਨ  ਤਹਿਕੀਕ  ਕੀਤਾ , ਰਾਹ  ਰੱਬ  ਦੇ  ਸੀਸ  ਵਿਕੰਦੜੇ  ਨੇ  ..
ਸ਼ੋਂਕ  ਛਡਕੇ  ਜਿਨ੍ਹਾਂ ਨੇ  ਜ਼ੁਹਦ    ਕੀਤਾ , ਵਾਹ  ਵਾਹ  ਓਹ  ਰੱਬ  ਦੇ  ਬੰਦੜੇ  ਨੇ ..                  ||3||