Inside

ਮੇਰੇ  ਸਭ ਤੋਂ ਵੱਡੇ ਪਾਪ ਅਪਣੇ ਆਪ ਨੂੰ ਬੋਲੇ ਹੋਏ ਕੁਝ ਝੂਠ ਨੇ
 
ਮੇਰੇ ਨਾਲ ਬੇਵਫਾਈ ਕਰਨ ਵਾਲੀ ਮੇਰੀ ਹੀ ਇਕ ਸੋਚ ਸੀ

 
ਉਹਦੀ ਅੱਖਾਂ ਵਿੱਚ ਮੇਰੀ ਹੋਰ ਗੂੜ੍ਹੀ ਹੋਈ ਸੂਰਤ ਦਾ ਕਾਰਨ ਮੇਰੀ ਹੀ ਟੁੱਟੀ ਕਲਮ ਸੀ

 

ਡਰ ਉਹਦੇ ਜਾਣ ਦਾ ਨਾਂ ਹੁੰਦੇ ਹੋਏ ਮੇਰੇ  ਹੀ ਪੈਰ ਪਿੱਛੇ ਕਰਨ ਦੀ ਸੋਚ ਆਉਣ ਦਾ ਸੀ

 

ਹੱਸਦੇ ਹੋਏ ਉਹਦੇ ਸੂਹੇ ਭੁੱਲ ਮੇਰੀ ਭਟਕੇ ਜ਼ਮੀਰ ਨਾਲੋ ਘੱਟ ਲਾਲ ਸਨ

 

ਇਸ ਅਧਰਮੀ ਨੂ ਰੱਬ ਦੀ ਮੌਜੂਦਗੀ ਦੀ ਮੰਗ ਕਰਨ ਲਈ ਅਪਣੇ ਆਪ ਨਾਲ ਜੰਗ ਲੜਨੀ ਪੈ ਗਈ